[Verse 1]
ਸੁਣੀ ਅਰਦਾਸ ਰੱਬਾ ਹੋਰ ਮੀਂਹ ਨਾ ਤੂੰ ਪਾਈਂ
ਪੱਕੀ ਹੋਈ ਫ਼ਸਲ ਤੇ ਕਹਿਰ ਨਾ ਕਮਾਈਂ
ਸੁਣੀ ਅਰਦਾਸ ਰੱਬਾ ਹੋਰ ਮੀਂਹ ਨਾ ਤੂੰ ਪਾਈਂ
ਪੱਕੀ ਹੋਈ ਫ਼ਸਲ ਤੇ ਕਹਿਰ ਨਾ ਕਮਾਈਂ
ਤੇਰੇ ਆਸਰੇ ਹੀ ਬੱਸ ਤੁਰੇ ਫ਼ਿਰਦੇ ਆਂ
ਲੀਡਰ ਘੜਦੇ ਸਕੀਮਾਂ ਨਿੱਤ ਪੁੱਠੀਆਂ
ਵੱਡਿਆ ਘਰਾਣਿਆਂ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਵਡਿਆ ਘਰਾਣਿਆ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਬੰਦ ਕਮਰੇ ਚ ਬਹਿ ਕਰਦੇ ਨੇ ਮੀਟਿੰਗਾਂ
ਉਤੋਂ ਵੱਖੋ ਵੱਖ ਅੰਦਰੋ ਤਾਂ ਇਕ ਨੇ
ਕਈ ਧੜ੍ਹਿਆ ਚ ਵੰਡਦੇ ਇਹ ਲੋਕਾਂ ਨੂੰ
ਕੱਠੇ ਹੋ ਜਾਣ ਜਾਂਦੇ ਜਦੋਂ ਜਿੱਤ ਨੇ
ਲੋਕੀ ਮੱਥੇ ਉੱਤੇ ਹੱਥ ਮਾਰ ਓਦੋਂ ਰੋਂਦੇ ਨੇ
ਦੇਖ ਜਸ਼ਨ ਚ ਪਾਉਂਦੀ ਖੁਤੀਆ
ਵੱਡਿਆ ਘਰਾਣਿਆਂ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਵਡਿਆ ਘਰਾਣਿਆ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਕਹਿੰਦਾ ਦੱਸ ਲੱਖ ਲੱਖ ਖਾਤੇ ਵਿਚ ਆਉਣਗੇ
ਮੈਂ ਚਾਹ ਵੇਚ ਵੇਚ ਪੀ ਐਮ ਬਣਿਆ
ਇਕ ਵੰਡਦਾ ਉਧਾਰ ਲੈ ਕੇ ਦਿੱਲੀਓਂ
ਸੁਣਾਕੇ ਚੁਟਕਲੇ ਸ਼ਰਾਬੀ ਸੀ ਐਮ ਬਣਿਆ
ਸੁਣਾਕੇ ਚੁਟਕਲੇ ਸ਼ਰਾਬੀ ਸੀ ਐਮ ਬਣਿਆ
ਜੌਬ ਮੰਗਦੇ ਪੰਜਾਬੀਆਂ ਦੇ ਡੰਡੇ ਮਾਰਦੇ
ਭਈਏ ਹਕ਼ ਮਾਰ ਸਾਡਾ ਪਾਉਣ ਲੁਡੀਆਂ
ਵੱਡਿਆ ਘਰਾਣਿਆਂ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਵਡਿਆ ਘਰਾਣਿਆ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਹਕ਼ ਆਪਣੇ ਤੇ ਸਾਨੂ ਲਾਉਣੇ ਪੈਂਦੇ ਧਰਨੇ
ਇਹ ਸੱਬ ਲੀਡਰਾਂ ਦੇ ਧਾਲੀਵਾਲਾਂ ਮਰਨੇ
ਭੂਖਮਰੀ ਦੂਰ ਕਿਸੇ ਤੋਂ ਅੱਜੇ ਤੱਕ ਹੋਈ ਨਾ
ਸੂਬੇ india ਦੇ ਕਹਿਂਦੇ ਡਿਜੀਟਲ ਸਾਰੇ ਕਰਨੇ
ਸੂਬੇ india ਦੇ ਕਹਿਂਦੇ ਡਿਜੀਟਲ ਸਾਰੇ ਕਰਨੇ
ਦੇਖੀ ਧਰਮਾਂ ਤੇ ਨਿੱਤ ਹੀ ਡਿਬੇਟ ਚਲਦੀ
ਇੱਜਤਾਂ ਭਾਵੇਂ ਨਿੱਤ ਜਾਣ ਲੁੱਟੀਆਂ
ਵੱਡਿਆ ਘਰਾਣਿਆਂ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਵਡਿਆ ਘਰਾਣਿਆ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਗੱਲ ਮੁੱਕਦੀ ਮੁਕਾਵਾਂ ਬੱਸ ਇਹੀ ਕਹਿ ਕੇ
ਜੀਤ ਮੋਹਲਾਂ ਵਾਲਿਆਂ ਕੱਲਮ ਤੇਰੀ ਕੈਮ ਆ
ਰੇਪ ਕਰਕੇ ਪਖੰਡੀ ਸਾਧ ਛੁਟ ਆਉਣ ਜੇਲ੍ਹਾਂ ਤੋਂ
ਕਿਉਂ ਬੰਦੀ ਸਿੰਘ ਸਾਡੇ ਤੀਹ ਸਾਲਾਂ ਤੋਂ ਬੈਨ ਆ
ਕਿਉਂ ਬੰਦੀ ਸਿੰਘ ਸਾਡੇ ਤੀਹ ਸਾਲਾਂ ਤੋਂ ਬੈਨ ਆ
ਦੀਪ ਸਿੱਧੂ ਮੂਸੇਵਾਲਾ ਦਸੋ ਕਿਵੇਂ ਕਿੰਨੇ ਮਾਰਤੇ
ਇਨਕਵੇਰੀ ਫਾਈਲ ਰੱਦੀ ਵਿਚ ਸੁੱਟੀ ਆ
ਵੱਡਿਆ ਘਰਾਣਿਆਂ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਵਡਿਆ ਘਰਾਣਿਆ ਦਾ ਖਾਦਾ ਪੀਤਾ ਮਾਫ ਆ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ
ਵੱਡਿਆ ਘਰਾਣਿਆਂ ਦਾ ਸਾਰਾ ਕਰਜ਼ਾ ਮਾਫ ਆ
ਫ਼ਸਲਾਂ ਦੇ ਮੁੱਲ ਪਿੱਛੇ ਸਰਕਾਰ ਮਾਰੇ ਜੁੱਤੀਆਂ
ਸਾਡੇ ਲਈ ਤਾਂ ਪਈਆਂ ਸਰਕਾਰਾਂ ਸੁਤੀਆਂ